ਜਾਣ ਪਛਾਣ

ਬੀ.ਸੀ. ਵਿੱਚ ਰੋਜ਼ਾਨਾ 2-3 ਵਿਅਕਤੀ ਨਸ਼ੇ ਦੀ ਬਹੁਤਾਤ (ਓਵਰਡੋਜ਼) ਕਾਰਨ ਮਾਰੇ ਜਾਂਦੇ ਹਨ। ਬਹੁਤੇ ਲੋਕ ਇੱਕਲੇ ਮਰ ਜਾਂਦੇ ਹਨ, ਕਿਉਂਕਿ ਉਹ ਆਪਣੀ ਨਸ਼ੇ ਦੀ ਵਰਤੋਂ ਆਪਣਿਆਂ ਤੋਂ ਲੁਕਾ ਕੇ ਰੱਖਦੇ ਹਨ। ਇਹਨਾਂ ਦੁਖਦਾਈ ਮੌਤਾਂ ਤੋਂ ਬਚਣ ਵਿੱਚ ਮਦਦ ਕਰਨ ਲਈ ਸਹਾਇਤਾ, ਸੇਵਾਵਾਂ ਅਤੇ ਸਾਧਨ ਮੌਜੂਦ ਹਨ।

ਪਿਆਰ ਅਤੇ ਨਿੰਦਾ ਤੋਂ ਬਗੈਰ ਨਸ਼ੇ ਦੀ ਵਰਤੋਂ ਬਾਰੇ ਖੁੱਲੀ ਗੱਲਬਾਤ ਕਰਨ ਨਾਲ ਵਿਅਕਤੀ ਨੂੰ ਦੱਸੋ ਕਿ ਉਹ ਇੱਕਲਾ ਨਹੀਂ ਹੈ। ਇਹ ਗੱਲਬਾਤ ਆਸਾਨ ਨਹੀਂ ਹੈ ਪਰ ਇਹ ਤੁਹਾਡੀ ਸਭ ਤੋਂ ਮਹੱਤਵਪੂਰਨ ਗੱਲਬਾਤ ਹੋ ਸਕਦੀ ਹੈ-ਅਤੇ- ਸ਼ਾਇਦ ਇੱਕ ਜ਼ਿੰਦਗੀ ਵੀ ਬਚਾ ਸਕਦੀ ਹੈ।

ਪਤਾ ਕਰੋ ਕਿ ਖੁੱਲੀ ਗੱਲਬਾਤ ਕਿਵੇਂ ਕਰਨੀ ਹੈ ਓਵਰਡੋਜ਼ ਨੂੰ ਕਿਵੇਂ ਪਛਾਣਨਾ ਹੈ ਅਤੇ ਕਿਵੇਂ ਪ੍ਰਤੀਕ੍ਰਿਆ ਦੇਣੀ ਹੈ ਅਤੇ ਹੋਰ

ਮਦਦ ਮੌਜੂਦ ਹੈ/ਹੈਲਥਲਿੰਕ ਬੀ ਸੀ ਨਾਲ ਸੰਪਰਕ ਕਰੋ

ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਆਪਣੇ ਏਰੀਏ ਵਿਚ ਨਸ਼ਿਆਂ ਦੇ ਇਲਾਜ ਬਾਰੇ ਅਤੇ ਮਦਦ ਦੀਆਂ ਸੇਵਾਵਾਂ ਲੈਣ ਬਾਰੇ ਪਤਾ ਲਾਉਣ ਲਈ 8-1-1 ਨੂੰ ਫੋਨ ਕਰੋ। ਹੈਲਥ ਨੇਵੀਗੇਟਰਜ਼ ਤੁਹਾਡੀ ਜ਼ੁਬਾਨ ਵਿਚ ਤੁਹਾਡੇ ਨਾਲ ਗੱਲ ਕਰ ਸਕਦੇ ਹਨ ਅਤੇ ਉਹ ਸੇਵਾਵਾਂ ਅਤੇ ਮਦਦਾਂ ਲੱਭਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ ਜਿਨ੍ਹਾਂ ਦੀ ਤੁਹਾਨੂੰ ਜਾਂ ਤੁਹਾਡੇ ਪਿਆਰੇ ਨੂੰ ਲੋੜ ਹੈ। ਉਹ ਤੁਹਾਨੂੰ ਸਿੱਧਾ ਕਿਸੇ ਸਿਹਤ ਪ੍ਰੋਫੈਸ਼ਨਲ ਨਾਲ ਵੀ ਜੋੜ ਸਕਦੇ ਹਨ, ਜਿਵੇਂ ਕਿ ਰਜਿਸਟਰਡ ਨਰਸ ਜਾਂ ਲਾਇਸੈਂਸਸ਼ੁਦਾ ਫਾਰਮਾਸਿਸਟ।

ਨਲੌਕਸੋਨ

ਨਲੌਕਸੋਨ ਇਕ ਦਵਾਈ ਹੈ ਜਿਹੜੀ ਹੈਰੋਇਨ, ਮੌਰਫੀਨ, ਫੈਂਟਾਨਿਲ, ਕਰਫੈਂਟਾਨਿਲ ਅਤੇ ਕੋਡੀਨ ਵਰਗੇ ਨਸ਼ਿਆਂ ਨਾਲ ਹੋਈ ਓਵਰਡੋਜ਼ ਦੇ ਅਸਰਾਂ ਨੂੰ ਤੇਜ਼ੀ ਨਾਲ ਉਲਟਾ ਸਕਦੀ ਹੈ। ਇਹ ਸਿੱਖੋ ਕਿ ਨਲੌਕਸੋਨ ਦੀ ਵਰਤੋਂ ਕਿਵੇਂ ਕਰਨੀ ਹੈ: ਅਤੇ ਹੋਰ

ਨੁਕਸਾਨ ਘਟਾਉਣ ਦੀਆਂ ਸੇਵਾਵਾਂ ਜਿਵੇਂ ਕਿ ਓਵਰਡੋਜ਼ ਤੋਂ ਰੋਕਥਾਮ ਕਰਨ ਦੀਆਂ ਥਾਂਵਾਂ ਅਤੇ ਡਰੱਗ ਚੈਕਿੰਗ ਵੀ ਉਪਲੱਬਧ ਹਨ। ਆਪਣੇ ਇਲਾਕੇ ਵਿਚ ਇਹ ਸੇਵਾਵਾਂ ਲੱਭਣ ਲਈ ਇਸ ਨਕਸ਼ੇ ਦੀ ਵਰਤੋਂ ਕਰੋ। ਜੇ ਨਕਸ਼ਾ ਦੇਖਣ ਵਿਚ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੋਵੇ ਤਾਂ 8-1-1 ਨੂੰ ਫੋਨ ਕਰੋ ਅਤੇ ਆਪਣੇ ਇਲਾਕੇ ਵਿਚਲੀਆਂ “ਨੁਕਸਾਨ ਘਟਾਉਣ ਵਾਲੀਆਂ” ਸੇਵਾਵਾਂ ਬਾਰੇ ਪੁੱਛੋ।

ਓਵਰਡੋਜ਼ ਤੋਂ ਰੋਕਥਾਮ ਕਰਨ ਵਾਲੀਆਂ ਥਾਂਵਾਂ, ਨਿਗਰਾਨੀ ਹੇਠ ਨਸ਼ਾ ਕਰਨ ਦੀਆਂ ਸੇਵਾਵਾਂ ਅਤੇ ਡਰੱਗ ਚੈਕਿੰਗ

ਓਵਰਡੋਜ਼ ਤੋਂ ਰੋਕਥਾਮ ਕਰਨ ਵਾਲੀਆਂ ਥਾਂਵਾਂ

ਓਵਰਡੋਜ਼ ਤੋਂ ਰੋਕਥਾਮ ਕਰਨ ਵਾਲੀਆਂ ਥਾਂਵਾਂ ਸੂਬੇ ਭਰ ਵਿਚ ਕਮਿਊਨਟੀ ਹਿੱਸੇਦਾਰਾਂ ਦੇ ਸਹਿਯੋਗ ਨਾਲ ਹੈਲਥ ਅਥਾਰਟੀਆਂ ਵੱਲੋਂ ਚਲਾਈਆਂ ਜਾਂਦੀਆਂ ਹਨ। ਮੌਜੂਦ ਸੋਸ਼ਲ ਸਰਵਿਸ ਜਾਂ ਹੈਲਥ ਕੇਅਰ ਵਾਲੀਆਂ ਥਾਂਵਾਂ ਨਾਲ ਜੋੜੀਆਂ ਗਈਆਂ ਜਾਂ ਨਵੀਂਆਂ ਬਣਾਈਆਂ ਗਈਆਂ ਇਹ ਨਿਸ਼ਚਤ ਥਾਂਵਾਂ ਓਵਰਡੋਜ਼ ਦੇ ਖਤਰੇ ਵਾਲੇ ਲੋਕਾਂ ਦੀ ਆਪਣੇ ਸਥਾਨਾਂ `ਤੇ ਨਿਗਰਾਨੀ ਕਰਦੀਆਂ ਹਨ ਅਤੇ ਓਵਰਡੋਜ਼ ਹੋ ਜਾਣ ਦੀ ਸੂਰਤ ਵਿਚ ਤੇਜ਼ੀ ਨਾਲ ਕਾਰਵਾਈ ਕਰਨ ਦਿੰਦੀਆਂ ਹਨ। ਭਾਵੇਂ ਕਿ ਨਿਗਰਾਨੀ ਹੇਠ ਨਸ਼ਾ ਕਰਨ ਦੀਆਂ ਸੇਵਾਵਾਂ ਲਈ ਮਿਉਂਸਪੈਲਟੀਆਂ ਨੂੰ ਫੈਡਰਲ ਡਰੱਗ ਕਾਨੂੰਨਾਂ ਤੋਂ ਛੋਟ ਲੈਣੀ ਪੈਂਦੀ ਹੈ, ਪਰ ਓਵਰਡੋਜ਼ ਤੋਂ ਰੋਕਥਾਮ ਕਰਨ ਵਾਲੀਆਂ ਥਾਂਵਾਂ ਸਥਾਪਤ ਕਰਨ ਲਈ ਇਸ ਕਾਰਜ ਦੀ ਮੰਗ ਨਹੀਂ ਕੀਤੀ ਜਾਂਦੀ।

ਓਵਰਡੋਜ਼ ਤੋਂ ਰੋਕਥਾਮ ਕਰਨ ਦੀਆਂ ਸੇਵਾਵਾਂ, ਨਸ਼ਿਆਂ ਦੀ ਵਰਤੋਂ ਨਾਲ ਸੰਬੰਧਿਤ ਮਾਮਲਿਆਂ ਵਾਲੇ ਲੋਕਾਂ ਨੂੰ ਸਿਹਤ ਅਤੇ/ਜਾਂ ਸਮਾਜਿਕ ਸੇਵਾਵਾਂ ਨਾਲ ਜਾਣੂ ਕਰਵਾਉਣ ਦੇ ਘੱਟ ਰੁਕਾਵਟ ਵਾਲੇ ਪੋਆਇੰਟ ਵਜੋਂ ਵਿਲੱਖਣ ਮਹੱਤਤਾ ਵਾਲੀਆਂ ਹਨ। ਹਰ ਥਾਂ ਸੇਵਾਵਾਂ ਦੇ ਵੱਖ ਵੱਖ ਪੱਧਰ ਪ੍ਰਦਾਨ ਕਰਦੀ ਹੈ, ਜਿਸ ਵਿਚ ਓਵਰਡੋਜ਼ ਤੋਂ ਰੋਕਥਾਮ ਬਾਰੇ ਸਿੱਖਿਆ ਅਤੇ ਘਰ ਲਿਜਾਣ ਲਈ ਨਲੌਕਸੋਨ, ਟਰੇਨਿੰਗ ਅਤੇ ਵੰਡ ਸ਼ਾਮਲ ਹਨ। ਕੁਝ ਥਾਂਵਾਂ ਨੁਕਸਾਨ ਘਟਾਉਣ ਲਈ ਸਪਲਾਈਆਂ (ਜਿਵੇਂ ਕਿ ਰੋਗਾਣੂ-ਮੁਕਤ ਸੂਈਆਂ, ਫਿਲਟਰ, ਕੁੱਕਰ, ਕੋਂਡਮ, ਆਦਿ) ਵੀ ਦੇ ਸਕਦੀਆਂ ਹਨ ਅਤੇ ਸੂਈਆਂ ਸੁੱਟਣ ਲਈ ਸੁਰੱਖਿਅਤ ਚੋਣਾਂ ਦਿੰਦੀਆਂ ਹਨ, ਅਤੇ ਮਾਨਸਿਕ ਸਿਹਤ ਅਤੇ ਨਸ਼ਿਆਂ ਦੇ ਇਲਾਜ ਲਈ ਰੈਫਰਲ ਕਰਦੀਆਂ ਹਨ। ਇਸ ਵੇਲੇ, ਬ੍ਰਿਟਿਸ਼ ਕੋਲੰਬੀਆ ਦੀ ਓਵਰਡੋਜ਼ ਤੋਂ ਰੋਕਥਾਮ ਕਰਨ ਵਾਲੀ ਹਰ ਥਾਂ ਡਰੱਗ ਚੈਕਿੰਗ ਦੀਆਂ ਸੇਵਾਵਾਂ ਦਿੰਦੀ ਹੈ।.

ਨਿਗਰਾਨੀ ਹੇਠ ਨਸ਼ਾ ਕਰਨ ਦੀਆਂ ਸੇਵਾਵਾਂ

ਨਿਗਰਾਨੀ ਹੇਠ ਨਸ਼ਾ ਕਰਨ ਦੀਆਂ ਸੇਵਾਵਾਂ, ਸਾਫ, ਸੁਰੱਖਿਅਤ ਮਾਹੌਲ ਪ੍ਰਦਾਨ ਕਰਦੀਆਂ ਹਨ ਜਿੱਥੇ ਲੋਕ ਡਰੱਗ ਰੱਖਣ ਕਰਕੇ ਗ੍ਰਿਫਤਾਰ ਹੋਣ ਦੇ ਖਤਰੇ ਤੋਂ ਬਿਨਾਂ ਟਰੇਂਡ ਸਟਾਫ ਦੀ ਨਿਗਰਾਨੀ ਹੇਠ ਨਸ਼ੇ ਵਰਤ ਸਕਦੇ ਹਨ। ਇਹ ਥਾਂਵਾਂ ਇਕ ਦੂਜੇ ਤੋਂ ਬੀਮਾਰੀ ਲੱਗਣ ਦੇ ਖਤਰੇ ਨੂੰ ਘਟਾਉਣ ਵਿਚ ਮਦਦ ਕਰਦੀਆਂ ਹਨ, ਮਾਰੂ ਓਵਰਡੋਜ਼ਾਂ ਨੂੰ ਘਟਾਉਂਦੀਆਂ ਹਨ, ਅਤੇ ਹੈਲਥ ਕੇਅਰ ਸੇਵਾਵਾਂ ਨਾਲ ਜੁੜਨ ਵਿਚ ਲੋਕਾਂ ਦੀ ਮਦਦ ਕਰਦੀਆਂ ਹਨ, ਜਿਸ ਵਿਚ ਇਲਾਜ ਵੀ ਸ਼ਾਮਲ ਹੈ।

ਨਿਗਰਾਨੀ ਹੇਠ ਨਸ਼ਾ ਕਰਨ ਅਤੇ ਓਵਰਡੋਜ਼ ਤੋਂ ਰੋਕਥਾਮ ਕਰਨ ਵਾਲੀਆਂ ਥਾਂਵਾਂ ਬਹੁਤ ਸਾਰੀਆਂ ਹੋਰ ਸਿਹਤ ਸੇਵਾਵਾਂ ਵੀ ਦਿੰਦੀਆਂ ਹਨ ਜਿਨ੍ਹਾਂ ਵਿਚ ਸ਼ਾਮਲ ਹਨ:

  • ਸੁਰੱਖਿਅਤ ਟੀਕੇ ਲਈ ਸਪਲਾਈਆਂ ਦੀ ਵੰਡ
  • ਟੀਕਾ ਲਾਉਣ ਦੀ ਸੁਰੱਖਿਅਤ ਵਿਧੀ ਅਤੇ ਇਨਫੈਕਸ਼ਨ ਤੋਂ ਰੋਕਥਾਮ ਬਾਰੇ ਸਿੱਖਿਆ
  • ਓਵਰਡੋਜ਼ ਤੋਂ ਰੋਕਥਾਮ ਅਤੇ ਦਖਲਅੰਦਾਜ਼ੀ
  • ਮੈਡੀਕਲ ਅਤੇ ਕੌਂਸਲਿੰਗ ਦੀਆਂ ਸੇਵਾਵਾਂ
  • ਨਸ਼ਿਆਂ ਦੇ ਇਲਾਜ ਲਈ ਰੈਫਰਲਜ਼
  • ਰਿਹਾਇਸ਼ਾਂ ਅਤੇ ਮਦਦ ਕਰਨ ਵਾਲੀਆਂ ਹੋਰ ਸੇਵਾਵਾਂ ਨਾਲ ਜੋੜ
  • ਡਰੱਗ ਚੈਕਿੰਗ

ਆਈਲੈਂਡ ਹੈਲਥ

ਇਨਟੀਰੀਅਰ ਹੈਲਥ:

ਫਰੇਜ਼ਰ ਹੈਲਥ:

ਵੈਨਕੂਵਰ ਕੋਸਟਲ ਹੈਲਥ


ਡਰੱਗ ਚੈਕਿੰਗ

ਇਸ ਵੇਲੇ, ਫੈਂਟਾਨਿਲ ਟੈੱਸਟ ਕਰਨ ਵਾਲੀਆਂ ਸਟਰਿੱਪਾਂ ਬੀ.ਸੀ. ਦੀਆਂ ਨਿਗਰਾਨੀ ਹੇਠ ਨਸ਼ਾ ਕਰਨ ਅਤੇ ਓਵਰਡੋਜ਼ ਤੋਂ ਰੋਕਥਾਮ ਕਰਨ ਵਾਲੀਆਂ ਸਾਰੀਆਂ ਥਾਵਾਂ ਵਿਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਮੁੱਢਲੇ ਤੌਰ `ਤੇ ਨਸ਼ਿਆਂ ਲਈ ਪਿਸ਼ਾਬ ਚੈੱਕ ਕਰਨ ਲਈ ਤਿਆਰ ਕੀਤੀਆਂ ਇਹ ਟੈੱਸਟ ਸਟਰਿੱਪਾਂ ਗੈਰਕਾਨੂੰਨੀ ਨਸ਼ਿਆਂ ਵਿਚ ਫੈਂਟਾਨਿਲ ਦੀ ਮੌਜੂਦਗੀ ਨੂੰ ਟੈੱਸਟ ਕਰਦੀਆਂ ਹਨ। ਆਪਣੀਆਂ ਡਰੱਗਾਂ ਚੈੱਕ ਕਰਨ ਲਈ, ਨਸ਼ੇ ਕਰਨ ਵਾਲੇ ਲੋਕ ਆਪਣੇ ਨਸ਼ਿਆਂ ਨੂੰ ਪਾਣੀ ਦੇ ਕੁਝ ਤੁਪਕਿਆਂ ਨਾਲ ਪਤਲਾ ਕਰਦੇ ਹਨ ਅਤੇ ਟੈੱਸਟ ਸਟਰਿੱਪ ਸਕਿੰਟਾਂ ਵਿਚ ਹੀ ਨਸ਼ੇ ਵਿਚ ਫੈਂਟਾਨਿਲ ਦੇ ਹੋਣ ਜਾਂ ਨਾ ਹੋਣ ਬਾਰੇ ਦੱਸਦੀ ਹੈ। ਇਹ ਤਰੀਕਾ ਹੁਣੇ ਹੁਣੇ ਫੈਂਟਾਨਿਲ ਦੇ ਕਈ ਹੋਰ ਸਮਾਨ ਰੂਪਾਂ ਦਾ ਪਤਾ ਲਾਉਣ ਵਿਚ ਅਸਰਦਾਰ ਸਾਬਤ ਹੋਇਆ ਹੈ, ਜਿਸ ਵਿਚ ਕਰਫੈਂਟਾਨਿਲ ਵੀ ਸ਼ਾਮਲ ਹੈ।

ਫੈਂਟਾਨਿਲ ਵਰਗੇ ਖਤਰਨਾਕ ਨਸ਼ੇ ਬਹੁਗਿਣਤੀ ਸਟਰੀਟ ਡਰੱਗਾਂ ਵਿਚ ਹੋਣ ਕਰਕੇ, ਲੋਕਾਂ ਨੂੰ ਇਹ ਜਾਣਕਾਰੀ ਦੇਣਾ ਕਿ ਜਿਹੜਾ ਉਹ ਨਸ਼ਾ ਕਰ ਰਹੇ ਹਨ, ਉਸ ਵਿਚ ਕੀ ਹੈ, ਜਾਣਕਾਰੀ ਲੈ ਕੇ ਇਹ ਫੈਸਲੇ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ ਕਿ ਕੀ ਉਨ੍ਹਾਂ ਨੇ ਨਸ਼ਾ ਕਰਨਾ ਹੈ ਜਾਂ ਨਹੀਂ ਜਾਂ ਕਿੰਨਾ ਕਰਨਾ ਹੈ – ਅਤੇ ਇਹ ਜ਼ਿੰਦਗੀਆਂ ਬਚਾ ਸਕਦਾ ਹੈ।”- ਮੈਂਟਲ ਹੈਲਥ ਐਂਡ ਅਡਿਕਸ਼ਨਜ਼ ਮਹਿਕਮੇ ਦੀ ਮੰਤਰੀ ਜੂਡੀ ਡਾਰਸੀ

ਡਰੱਗ ਚੈੱਕ ਕਰਨ ਵਾਲੀ ਇਕ ਹੋਰ ਨਵੀਂ ਸਰਵਿਸ ਵੈਨਕੂਵਰ ਵਿਚ ਟੈੱਸਟ ਕੀਤੀ ਜਾ ਰਹੀ ਹੈ – ਜੋ ਕਿ ਕੈਨੇਡਾ ਵਿਚ ਆਪਣੀ ਕਿਸਮ ਦੀ ਪਹਿਲੀ ਹੈ। ਪਾਇਲਟ ਸਟੱਡੀ ਡਰੱਗ ਚੈੱਕ ਕਰਨ ਵਾਲੀ ਇਕ ਚੱਕਵੀਂ ਮਸ਼ੀਨ ਦੀ ਵਰਤੋਂ ਕਰਦੀ ਹੈ ਜਿਸ ਨੂੰ ਫੋਰੀਅਰ-ਟ੍ਰਾਂਸਫੌਰਮ ਇਨਫਰਾਰੈੱਡ ਸਪੈਕਟਰੋਮੀਟਰ (ਐੱਫ ਟੀ ਆਈ ਆਰ) ਆਖਿਆ ਜਾਂਦਾ ਹੈ, ਅਤੇ ਇਸ ਦਾ ਮਕਸਦ ਇਹ ਪਤਾ ਲਾਉਣਾ ਹੈ ਕਿ ਕੀ ਡਰੱਗ ਚੈੱਕ ਕਰਨ ਵਾਲੀਆਂ ਸੇਵਾਵਾਂ ਤੱਕ ਜ਼ਿਆਦਾ ਪਹੁੰਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਰੋਕਥਾਮ ਕਰਨ ਵਿਚ ਮਦਦ ਕਰੇਗੀ। ਮਸ਼ੀਨ ਕਈ ਨਸ਼ਿਆਂ ਨੂੰ ਟੈੱਸਟ ਕਰ ਸਕਦੀ ਹੈ, ਜਿਸ ਵਿਚ ਹੈਰੋਇਨ, ਕੋਕੇਨ ਵਰਗੇ ਨਸ਼ੇ ਅਤੇ ਐੱਮ ਡੀ ਐੱਮ ਏ ਵਰਗੇ ਹੋਰ ਸਾਇਕੋਐਕਟਿਵ ਨਸ਼ੇ ਵੀ ਸ਼ਾਮਲ ਹਨ ਜਿਸ ਨੂੰ ਐਕਸਟਸੀ ਵਜੋਂ ਵੀ ਜਾਣਿਆ ਜਾਂਦਾ ਹੈ। ਐੱਫ ਟੀ ਆਈ ਆਰ ਨਾਲ ਟੈੱਸਟਿੰਗ ਮਿੰਟਾਂ ਵਿਚ ਹੀ ਕਈ ਮਿਸ਼ਰਣਾਂ ਦੀ ਪਛਾਣ ਕਰ ਸਕਦੀ ਹੈ।

ਡਰੱਗ-ਚੈਕਿੰਗ ਵਿਚ ਖੋਜ, ਇਸ ਚੀਜ਼ ਬਾਰੇ ਵੱਡੇ ਸਵਾਲਾਂ ਦੇ ਜਵਾਬ ਦੇਣ ਵਿਚ ਮਦਦ ਕਰ ਸਕਦੀ ਹੈ ਕਿ ਬੀ.ਸੀ. ਵਿਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਤਬਾਹਕੁਨ ਗਿਣਤੀ ਘਟਾਉਣ ਵਿਚ ਇਹ ਟੈਕਨੌਲੋਜੀਆਂ ਕਿੰਨੀਆਂ ਕੁ ਅਸਰਦਾਰ ਅਤੇ ਭਰੋਸੇਯੋਗ ਹੋ ਸਕਦੀਆਂ ਹਨ।